ਸਿੱਖ ਸਿਧਾਂਤਾਂ ਨਾਲ ਖਿਲਵਾੜ ਅਤੇ ਸਿੱਖ ਵਿਰੋਧੀ ਤਾਕਤਾਂ ਨਾਲ ਸਾਂਝ ਪਾਉਣ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹਰਨਾਮ ਸਿੰਘ ਧੁੰਮਾ ਦੀ ਨਿੰਦਾ

ਸਿੱਖ ਸਿਧਾਂਤਾਂ ਨਾਲ ਖਿਲਵਾੜ ਅਤੇ ਸਿੱਖ ਵਿਰੋਧੀ ਤਾਕਤਾਂ ਨਾਲ ਸਾਂਝ ਪਾਉਣ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹਰਨਾਮ ਸਿੰਘ ਧੁੰਮਾ ਦੀ ਨਿੰਦਾ

ਵਰਲਡ ਸਿੱਖ ਪਾਰਲੀਮੈਂਟ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾ ਦੀ ਸਿੱਖ ਸਿਧਾਂਤਾਂ ਨਾਲ ਲਗਾਤਾਰ ਵਿਸ਼ਵਾਸਘਾਤ ਕਰਨ, ਸਿੱਖ ਵਿਰੋਧੀ ਤਾਕਤਾਂ ਨਾਲ ਖੁੱਲ੍ਹ ਕੇ ਗੱਠਜੋੜ ਕਰਨ ਅਤੇ ਸਿੱਖੀ ਦੀ ਅੱਡਰੀ ਹੋਂਦ ਹਸਤੀ ਤੇ ਪਛਾਣ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕਰਦੀ ਹੈ। ਹਿੰਦੂ ਧਰਮ ਵੱਲੋਂ ਮਨਾਏ ਜਾਂਦੇ ਮਹਾਂਕੁੰਭ ​​ਮੇਲੇ ਵਿੱਚ ਸ਼ਾਮਲ ਹੋ ਕੇ ਹਿੰਦੂ ਰਸਮਾਂ ਅਨੁਸਾਰ ਤੀਰਥਾਂ ਤੇ ਨਹਾਉਣਾ, ਅਤੇ ਭਾਜਪਾ ਅਤੇ ਆਰਐਸਐਸ ਜਿਹੀਆਂ ਪਾਰਟੀਆਂ ਜੋ ਕਿ ਇਤਿਹਾਸਕ ਤੌਰ ‘ਤੇ ਸਿੱਖ ਵਿਰੋਧੀ ਹਨ – ਦਾ ਖੁੱਲ੍ਹਾ ਸਮਰਥਨ ਖਾਲਸਾ ਪੰਥ ਦੇ ਖਿਲਾਫ ਭੁਗਤਣਾ ਹੈ।

ਦਮਦਮੀ ਟਕਸਾਲ ਸਿੱਖ ਕੌਮ ਦੀ ਸਤਿਕਾਰਯੋਗ ਸੰਸਥਾ ਹੈ ਅਤੇ ਜਿਸ ਦੇ ਮੈਂਬਰਾਂ ਨੇ ਮੌਜੂਦਾ ਸਿੱਖ ਸੰਘਰਸ਼ ਵਿੱਚ ਅਜ਼ਾਦੀ ਦੀ ਪਰਾਪਤੀ ਲਈ ਜਾਨਾਂ ਵੀ ਦਿੱਤੀਆਂ ਹਨ । ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਖਾਲਸਾ ਪੰਥ ਦੀ ਪ੍ਰਭੂਸੱਤਾ ਅਤੇ ਆਨ ਸ਼ਾਨ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਅਣਗਿਣਤ ਸਿੰਘਾਂ ਦਾ ਅਪਮਾਨ ਹਨ। ਜ਼ੁਲਮ ਦਾ ਵਿਰੋਧ ਕਰਨ ਵਾਲੇ ਸਿੱਖ ਯੋਧਿਆਂ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਦੀ ਬਜਾਏ, ਹਰਨਾਮ ਸਿੰਘ ਧੁੰਮਾਂ ਨੇ ਉਨ੍ਹਾਂ ਤਾਕਤਾਂ ਨਾਲ ਖੜ੍ਹੇ ਹੋਣ ਦੀ ਚੋਣ ਕੀਤੀ ਹੈ ਜਿਨ੍ਹਾਂ ਨੇ ਦਹਾਕਿਆਂ ਤੋਂ ਸਿੱਖਾਂ ‘ਤੇ ਜ਼ੁਲਮ ਕੀਤੇ ਹਨ।

ਹਿੰਦੂ ਰਸਮਾਂ ਨਿਭਾ ਕੇ, ਕੁੰਭ ਮੇਲੇ ਵਿੱਚ ਨਹਾ ਕੇ, ਆਰਐਸਐਸ-ਸਮਰਥਿਤ ਭਾਜਪਾ ਨਾਲ ਜੁੜ ਕੇ, ਅਤੇ ਆਪਣੀਆਂ ਕਾਰਵਾਈਆਂ ਨੂੰ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਸਹੀ ਠਹਿਰਾ ਕੇ ਧੁੰਮਾ ਨੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰਬਾਣੀ ਦੇ ਪਵਿੱਤਰ ਸਿਧਾਂਤਾਂ ਦੀ ਵੀ ਖੁੱਲ੍ਹ ਕੇ ਉਲੰਘਣਾ ਕੀਤੀ ਹੈ। ਉਸ ਦੀਆਂ ਕਾਰਵਾਈਆਂ ਸਿੱਧੇ ਤੌਰ ‘ਤੇ ਸਿੱਖ ਸਿਧਾਂਤਾਂ ਅਤੇ ਮਰਿਆਦਾ ਦੇ ਉਲਟ ਹਨ, ਅਤੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਕਮਜ਼ੋਰ ਕਰਨ ਅਤੇ ਸਿਖਾਂ ਉੱਤੇ ਬਿਪਰਵਾਦੀ ਏਜੰਡਾ ਥੋਪਣ ਦੀਆਂ ਕੋਸ਼ਿਸ਼ਾਂ ਹਨ ਜਿਸ ਨੂੰ ਸਿੱਖ ਪੰਥ ਬਰਦਾਸ਼ਤ ਨਹੀਂ ਕਰੇਗਾ ।

ਹਰਨਾਮ ਸਿੰਘ ਧੁੰਮਾ ਦਾ ਭਾਜਪਾ, ਆਰਐਸਐਸ ਅਤੇ ਪੰਥ ਦੋਖੀ ਬਾਦਲਾਂ ਨੂੰ ਦਿੱਤਾ ਸਮਰਥਨ – ਜਿਸਨੇ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਵਰਗੇ ਕਸਾਈਆਂ ਨੂੰ ਪਨਾਹ ਦਿੱਤੀ ਸੀ – ਸਾਬਤ ਕਰਦਾ ਹੈ ਕਿ ਉਹ ਭਾਰਤੀ ਰਾਜ ਦੇ ਹੱਕ ਵਿੱਚ ਤੇ ਖਾਲਸਾ ਪੰਥ ਦੇ ਵਿਰੁੱਧ ਹੈ। ਜਦੋਂ ਇੱਕ ਪਾਸੇ ਭਾਰਤ ਸਰਕਾਰ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਵਿਦੇਸ਼ਾਂ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਵਰਗੀਆਂ ਸ਼ਖਸੀਅਤਾਂ ਦਾ ਕਤਲ ਕਰਦੀ ਹੈ, ਉਦੋਂ ਦੂਜੇ ਪਾਸੇ ਹਰਨਾਮ ਸਿੰਘ ਧੁੰਮਾ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਅਤੇ ਪੰਥ ਦੇ ਨਿਆਰੇਪਣ ਨੂੰ ਖਤਮ ਕਰਨ ਦੇ ਸਿੱਖ ਵਿਰੋਧੀ ਤਾਕਤਾਂ ਦੇ ਏਜੰਡੇ ਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ।

ਵਰਲਡ ਸਿੱਖ ਪਾਰਲੀਮੈਂਟ ਵਿਸ਼ਵਵਿਆਪੀ ਸਿੱਖ ਭਾਈਚਾਰੇ ਨੂੰ ਹਰਨਾਮ ਸਿੰਘ ਧੁੰਮਾ ਦੇ ਅਸਲੀ ਚਿਹਰੇ ਨੂੰ ਪਛਾਣਨ ਅਤੇ ਉਸਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਸੱਦਾ ਦਿੰਦੀ ਹੈ। ਹਰਨਾਮ ਸਿੰਘ ਧੁੰਮਾ ਸਿੱਖ ਆਗੂ ਨਹੀਂ ਹੈ – ਬਲਕਿ ਉਨ੍ਹਾਂ ਲੋਕਾਂ ਦਾ ਸਹਿਯੋਗੀ ਹੈ ਜੋ ਸਿੱਖੀ ਨੂੰ ਅੰਦਰੋਂ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਰਲਡ ਸਿੱਖ ਪਾਰਲੀਮੈਂਟ ਅਪੀਲ ਕਰਦੀ ਹੈ ਕਿ ਸਿੱਖ ਵਿਰੋਧੀ ਅਤੇ ਭਾਰਤ ਪੱਖੀ ਹਰਨਾਮ ਸਿੰਘ ਧੁੰਮਾ ਜੇਕਰ ਵਿਦੇਸ਼ਾਂ ਦੀ ਧਰਤੀ ‘ਤੇ ਆਉਂਦਾ ਹੈ ਤਾਂ ਉਸਦਾ ਵਿਰੋਧ ਕੀਤਾ ਜਾਵੇ ।

ਸਿੱਖ ਪੰਥ ਹਮੇਸ਼ਾ ਅਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਰਿਹਾ ਹੈ, ਅਤੇ ਉਹ ਕਦੇ ਵੀ ਕਿਸੇ ਨੂੰ ਆਪਣੀ ਪਛਾਣ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦਏਗਾ। ਵਰਲਡ ਸਿੱਖ ਪਾਰਲੀਮੈਂਟ ਸਾਰੇ ਸਿੱਖਾਂ ਨੂੰ ਹਰਨਾਮ ਸਿੰਘ ਧੁੰਮਾ ਨੂੰ ਨਕਾਰਨ, ਉਸਦੇ ਵਿਸ਼ਵਾਸਘਾਤ ਦਾ ਪਰਦਾਫਾਸ਼ ਕਰਨ ਅਤੇ ਇਕਜੁੱਟ ਹੋ ਕੇ ਆਪਣੀ ਅਜ਼ਾਦੀ ਲਈ ਸੰਘਰਸ਼ ਕਰਨ ਦੀ ਅਪੀਲ ਕਰਦੀ ਹੈ ।

Review Your Cart
0
Add Coupon Code
Subtotal

 
Scroll to Top